Pali Bhupinder Singh

plays






Door-Kitey

ਦੂਰ ਕਿਤੇ


Short
Punjabi
2009
First Staged in 2009

ਮੁਹੱਬਤ ਮਨੁੱਖੀ ਜਜ਼ਬਿਆਂ ਵਿਚੋਂ ਸਿਰਮੌਰ ਹੈ। ਆਦਿ ਸਮੇਂ ਤੋਂ ਇਹ ਮਾਨਵ ਜੀਵਨ ਨੂੰ ਰੰਗਦਾ ਆਇਆ ਹੈ। ਪਰ ਕਦੇ ਕਦੇ ਕੋਈ ਬੇਰੰਗਾ ਹਾਕਮ ਲੋਕਾਂ ਕੋਲੋਂ ਇਹ ਰੰਗ ਖੋਹਣ ’ਤੇ ਉਤਰ ਆਉਂਦਾ ਹੈ। ਸਵਾਲਾਂ ਦੀਆਂ ਅੜਾਉਣੀਆਂ ਪਾ ਕੇ ਉਹ ਮੁਹੱਬਤ ਬਦਲੇ ਲੋਕਾਂ ਕੋਲੋਂ ਸਿਰ ਮੰਗਣ ਲੱਗ ਪੈਂਦਾ ਹੈ। ਫਿਰ ਕੋਈ ਮੁਹੱਬਤ ਦਾ ਸਿਪਾਹੀ ਆਉ਼ਂਦਾ ਹੈ ਤੇ ਇਨ੍ਹਾਂ ਸਵਾਲਾਂ ਦੇ ਜਾਲ ਨੂੰ ਤੋੜ ਦਿੰਦਾ ਹੈ। ਲੋਕ ਕਹਾਣੀ ਦੀ ਪਿੱਠ ਭੂਮੀ ’ਤੇ ਉਸਰਿਆ ਇਕ ਨਿਵੇਕਲਾ ਇਕਾਂਗੀ।






Dastak

ਦਸਤਕ


Short
Punjabi
2007
First Staged in 2007

The Knocking - Identity gets blurred in riots. On one such night of riots a woman loses her husband at the first knock at the door and then her son goes on the second knock. Sadly that lady waits for both of them who would never return yet she does not lose her courage and wants to do something concrete before the third knock.

ਜਦੋਂ ਦੰਗੇ ਹੁੰਦੇ ਨੇ ਤਾਂ ਪਛਾਣ ਕੁਚਲੀ ਜਾਂਦੀ ਹੈ। ਇਕ ਦੰਗਿਆਂ ਦੀ ਰਾਤ ਦਰਵਾਜ਼ੇ ’ਤੇ ਦਸਤਕ ਹੋਈ ਤਾਂ ਪਤੀ ਨੂੰ ਲੈ ਗਈ। ਦੂਜੀ ਰਾਤ ਦਸਤਕ ਹੋਈ ਤਾਂ ਪੁੱਤ ਨੂੰ ਲੈ ਗਈ। ਘਰ ਵਿਚ ਇਕੱਲੀ ਉਮਰਾਂ ਜਿੰਨੀ ਉਦਾਸ ਔਰਤ ਦੋਹਾਂ ਨੂੰ ਉਡੀਕਦੀ ਹੈ ਪਰ ਕੋਈ ਨਹੀਂ ਮੁੜਦਾ। ਪਰ ਉਹ ਹਾਰੀ ਨਹੀਂ। ਅਗਲੀ ਦਸਤਕ ਹੋਣ ਤੋਂ ਪਹਿਲਾਂ ਉਹ ਬਹੁਤ ਕੁਝ ਕਰਨਾ ਚਾਹੁੰਦੀ ਹੈ...






Kujh Karo Yaar

ਕੁਝ ਕਰੋ ਯਾਰ


Short
Punjabi
2004
First Staged in 2004

Do Something Man - When the system goes wrong, everyone starts either commenting or criticizing. Specifically in India this trait is very prominent. We can easily pass judgments on others role and not do a bit ourselves. As Pali's other plays this play too is satirical and forces us to think hard. The entire play is in humorous format.

ਜਦੋਂ ਸਿਸਟਮ ਵਿਚ ਕੋਈ ਵਿਗਾੜ ਪੈਦਾ ਹੁੰਦਾ ਹੈ ਤਾਂ ਹਰ ਕੋਈ ਲੈਕਚਰ ਦਿੰਦਾ ਹੈ ਜਾਂ ਦੂਜਿਆਂ ਦੀ ਆਲੋਚਨਾ ਕਰਦਾ ਹੈ ਤੇ ਬੱਸ, ਹੋਰ ਕਝ ਨਹੀਂ ਕਰਦਾ। ਖ਼ਾਸ ਕਰਕੇ ਭਾਰਤ ਅੰਦਰ ਇਹ ਪ੍ਰਵਿਰਤੀ ਆਮ ਹੈ। ਅਸੀਂ ਘੰਟਿਆਂ ਬੱਧੀ ਬੈਠੇ ਦੂਜਿਆਂ ਦੀ ਭੂਮਿਕਾ ਦੀ ਨਿੰਦਾ ਕਰਦੇ ਰਹਿੰਦੇ ਹਾਂ ਪਰ ਆਪ ਕਦੇ ਕੁਝ ਨਹੀਂ ਕਰਦੇ। ਪਾਲੀ ਦੇ ਬਹੁਤੇ ਨਾਟਕਾਂ ਵਾਂਗ ਇਸ ਵਿਚ ਵੀ ਤੇਜ਼ ਗਤੀ ਦਾ ਤਿੱਖਾ ਵਿਅੰਗ ਹੈ। ਜੋ ਹਸਾਉਂਦਾ ਵੀ ਹੈ ਤੇ ਸੋਚਣ ਲਈ ਮਜ਼ਬੂਰ ਵੀ ਕਰਦਾ ਹੈ। ਸਾਰਾ ਨਾਟਕ ਮਜਾਹੀਆ ਫਾਰਮੇਟ ਵਿਚ ਹੈ। ਇੱਕ ਬਾਪੂ ਜੀ ਨੂੰ ਗੰਭੀਰ ਬਿਮਾਰੀ ਹੋ ਗਈ ਹੈ. ਪਰ ਉਸਦੇ ਤਿੰਨ ਪੁੱਤਰ ਤੇ ਦੋ ਨੂੰਹਾਂ ਉਸਦਾ ਇਲਾਜ ਕਰਾਉਣ ਦੀ ਬਜਾਏ ਘਰ ਅਤੇ ਵਿਰਾਸਤ ਉੱਤੇ ਕਬਜ਼ੇ ਲਈ ਲੜ ਰਹੇ ਹਨ. ਘਰ ਵਿੱਚ ਇੱਕ ਨੌਕਰ ਸਿੱਧਾ ਹੈ ਜਿਸਨੂੰ ਬਾਪੂ ਜੀ ਦੀ ਫਿਕਰ ਹੈ. ਇਉਂ ਇਹ ਨਾਟਕ ਚਿੰਨ੍ਹਾਤਮਕ ਸ਼ੈਲੀ ਵਿੱਚ ਹੈ.






15 August

ਪੰਦਰਾਂ ਅਗਸਤ


Short
Punjabi
1996
First Staged in 1996

Every year we hold functions to celebrate independence and feel happy but the question is..Does this independence really reach to common people or it is only limited to powerful class? This play is a one more satire on imperialism. A political leader wants to do something new in the function of Independence Day celebrations. For instance, hoisting 500 ft long flag but govt. doesn’t have funds for it. Secondly, the place where It is planned is a slum area. Although the flag has been sponsored by a cigarette company but true motive behind the flag hoisting is....

ਹਰ ਸਾਲ ਪੰਦਰਾਂ ਅਗਸਤ ਨੂੰ ਅਜ਼ਾਦੀ ਦੇ ਜਸ਼ਨ ਮਨਾ ਕੇ ਅਸੀਂ ਖੁਸ਼ ਤਾਂ ਹੋ ਲੈਂਦੇ ਹਾਂ ਪਰ ਸਵਾਲ ਇਹ ਹੈ ਕਿ ਕੀ ਇਹ ਅਜ਼ਾਦੀ ਆਮ ਲੋਕਾਂ ਤੱਕ ਵੀ ਪਹੁੰਚੀ ਹੈ ਜਾਂ ਸਿਰਫ਼ ਸੱਤਾ ਦੇ ਗਲਿਆਰਿਆਂ ਤੱਕ ਹੀ ਸੀਮਤ ਹੈ। ਪਾਲੀ ਦਾ ਇਕ ਹੋਰ ਰਾਜਸੀ ਵਿਅੰਗ। ਨੇਤਾ ਜੀ ਅਜ਼ਾਦੀ ਦੇ ਜਸ਼ਨਾਂ ਵਿਚ ਕੁਝ ਨਵਾਂ ਕਰਨਾ ਚਾਹੁੰਦੇ ਹਨ। ਮਸਲਨ ਪੰਜ ਸੌ ਫੁੱਟ ਉੱਚਾ ਟਾਈਟੈਨਿਕ ਝੰਡਾ ਫਹਿਰਾਉਣ ਦੀ ਰਸਮ ਪਰ ਸਰਕਾਰ ਕੋਲ ਇੰਨੇ ਫੰਡ ਨਹੀਂ। ਦੂਜਾ, ਜਿਸ ਥਾਂ ਝੰਡਾ ਫਹਿਰਾਇਆ ਜਾਣਾ ਹੈ, ਉੱਥੇ ਕਝ ਝੁੱਗੀ-ਝੌਂਪੜੀਆਂ ਵਾਲੇ ਰਹਿੰਦੇ ਹਨ। ਝੰਡਾ ਤਾਂ ਇਕ ਸਿਗਰਟ-ਕੰਪਨੀ ਸਪਾਂਸਰ ਕਰ ਦਿੰਦੀ ਹੈ ਪਰ ਝੰਡੇ ਦਾ ਅਸਲੀ ਫੰਡਾ ਇਹ ਹੈ ਕਿ...






Lallu Rajkumar Te Tin Rangi Pari

ਲੱਲੂ ਰਾਜਕੁਮਾਰ ਅਤੇ ਤਿੰਨ ਰੰਗੀ ਪਰੀ


Short
Punjabi
1992
First Staged in 1992

The Stupid Prince and Tri-Color Fairy - There is no significance of any principle, philosophy or relationship in politics. The only important thing is to acquire the power. The tri-colored fairy is confined by monster. Compère teaches lessons of politics to Lallu Rajkumar by playing different situations and ultimately after learning Rajkumar starts using this learning against his own teacher. A political satire with depth in it, is a very special feature of the play. A story of Panchtantra used as a base to make it more intense.

ਰਾਜਨੀਤੀ ਵਿਚ ਕੋਈ ਸਿੱਧਾਂਤ, ਕੋਈ ਦਰਸ਼ਨ ਤੇ ਕੋਈ ਰਿਸ਼ਤਾ ਮਾਅਨੇ ਨਹੀਂ ਰੱਖਦਾ। ਰਾਜਨੀਤੀ ਵਿਚ ਮਹੱਤਵਪੂਰਨ ਹੈ, ਰਾਜ ਹਾਸਿਲ ਕਰਨਾ। ਤਿਨ-ਰੰਗੀ ਪਰੀ ਰਾਖ਼ਸ਼ ਦੀ ਕੈਦ ਵਿਚ ਹੈ। ਸੂਤਰਧਾਰ ਨਾਟਕ ਦੀ ਖੇਡ ਖੇਡ ਕੇ ਲੱਲੂ ਰਾਜਕੁਮਾਰ ਨੂੰ ਰਾਜਨੀਤੀ ਦੇ ਸਬਕ ਪੜ੍ਹਾਉਂਦਾ ਹੈ ਜਦ ਪਰੀ ਮਿਲ ਜਾਂਦੀ ਹੈ, ਰਾਜਕੁਮਾਰ ਗੁਰੂ ਦੀ ਸਿੱਖਿਆ ਗੁਰੂ ਦੇ ਖ਼ਿਲਾਫ਼ ਹੀ ਵਰਤਣਾ ਅਰੰਭ ਕਰ ਦਿੰਦਾ ਹੈ। ਗੁੱਝਾ ਰਾਜਨੀਤਿਕ ਵਿਅੰਗ ਇਸ ਨਾਟਕ ਦੀ ਵੱਡੀ ਵਿਸ਼ੇਸ਼ਤਾ ਹੈ। ਪੰਚਤੰਤਰ ਦੀ ਕਹਾਣੀ ਦਾ ਅਧਾਰ ਨਾਟਕ ਦੇ ਵਿਸ਼ੇ ਨੂੰ ਗਹਿਰਾਈ ਬਖ਼ਸ਼ਦਾ ਹੈ।






Tuhada Ki Khyal Hai

ਤੁਹਾਡਾ ਕੀ ਖਿਆਲ ਹੈ


Short
Punjabi
1989
First Staged in 1989

What Do You Think - Crime and criminals are never born, they are created by political interests of a class. This play is a dramatic composition of Pali based on the politics between the terrorism of Punjab and the riotous conditions of Delhi. It is a story of the evil fusion of criminality and politics. After the assassination of the king the assassin asks for kingship as his last wish.

ਅਪਰਾਧ ਅਤੇ ਅਪਰਾਧੀ ਪੈਦਾ ਨਹੀਂ ਹੁੰਦੇ, ਸਗੋਂ ਰਾਜਨੀਤਕ ਮੰਤਵਾਂ ਲਈ ਪੈਦਾ ਕੀਤੇ ਜਾਂਦੇ ਹਨ। ਆਪਣੇ ਵਿਸ਼ੇਸ਼ ਅੰਦਾਜ਼ ਵਿਚ ਲਿਖੇ ਇਸ ਨਾਟਕ ਵਿਚ ਪਾਲੀ ਨੇ ਪੰਜਾਬ ਦੇ ਅੱਤਵਾਦ ਅਤੇ ਦਿੱਲੀ ਦੇ ਦੰਗਿਆਂ ਨੂੰ ਪਿੱਠ-ਭੂਮੀ ਵਿਚ ਰੱਖ ਕੇ ਰਾਜਨੀਤੀ ਅਤੇ ਅਪਰਾਧੀਕਰਨ ਦੇ ਕੁਜੋੜ ਉਪਰ ਨਾਟਕੀ ਸੰਵਾਦ ਰਚਾਇਆ ਹੈ। ਬਾਦਸ਼ਾਹ ਦੇ ਕਤਲ ਦੇ ਅਰੋਪ ਸਜ਼ਾਏ ਮੌਤ ਯਾਫ਼ਤਾ ਕੈਦੀ ਨੂੰ ਜਦ ਉਸਦੀ ਅੰਤਿਮ ਇੱਛਾ ਪੁੱਛੀ ਜਾਂਦੀ ਹੈ ਤਾਂ ਉਹ ਅੱਧੇ ਘੰਟੇ ਲਈ ਬਾਦਸ਼ਾਹੀ ਮੰਗ ਲੈਂਦਾ ਹੈ....






Chor-Chori

ਚੋਰ-ਚੋਰੀ (ਅਫਜਲ ਅਹਿਸਾਨ ਰੰਧਾਵਾ ਦੀ ਕਹਾਣੀ ਦਾ ਨਾਟਕੀ ਰੂਪਾਂਤਰਨ)


Short
Punjabi
1987
First Staged in December 1987

Thief & Theft - The childlike game ' Chor-sipahi' is quite significant but in fact it’s not decided yet that who is thief and who is police. This play is a satire, written in purely dramatic genre and it is based on the story of Pakistani story writer Afzal Ahsaan Randhawa. The story is about a thief who has been roaming in the locality for many days but nobody has noticed him.

ਚੋਰ-ਸਿਪਾਹੀ ਦੀ ਖੇਡ ਇਸ ਦੁਨੀਆਂ ਤੇ ਬਹੁਤ ਪੁਰਾਣੀ ਹੈ ਪਰ ਅੱਜ ਤੱਕ ਇਹ ਨਿਰਨਾ ਨਹੀਂ ਹੋ ਪਾਇਆ ਕਿ ‘ਚੋਰ’ ਕੌਣ ਹੈ ਤੇ ‘ਸਿਪਾਹੀ’ ਕੌਣ। ਪਾਕਿਸਤਾਨੀ ਕਹਾਣੀਕਾਰ ਅਫ਼ਜਲ ਅਹਿਸਨ ਰੰਧਾਵਾ ਦੀ ਕਹਾਣੀ ਤੇ ਅਧਾਰਿਤ ਵਿਸ਼ੁੱਧ ਨਾਟਕੀ ਸ਼ੈਲੀ ਵਿਚ ਲਿਖਿਆ ਗਿਆ ਇਹ ਇਕ ਵਿਅੰਗਾਤਮਕ ਨਾਟਕ ਹੈ। ਕਲੋਨੀ ਵਿਚ ਕਈ ਦਿਨਾਂ ਤੋਂ ਇਕ ਚੋਰ ਘੁੰਮ ਰਿਹਾ ਹੈ ਪਰ ਨਜ਼ਰ ਕਿਸੇ ਨੂੰ ਨਹੀਂ ਆਉਂਦਾ...






Manzil Hale Vee Door Hai

ਮੰਜਿਲ ਹਾਲੇ ਵੀ ਦੂਰ ਹੈ


Short
Punjabi
1987
First Staged in October 1987

The Aim is still Away - Patriotism, bravery, sacrifice are some beautiful slogans, soldier is martyred at border while raising these slogans. But afterwards his widow and family bear that agony for whole of their life. This play emphasis the viewpoint of three generations that the war must be continued until true enemy of the soldier is identified.

ਸੱਤਾ ਅਤੇ ਕਲਾ ਦੀ ਲੜਾਈ ਬਹੁਤ ਪੁਰਾਣੀ ਹੈ। ਹਰ ਯੁੱਗ ਵਿਚ ਸੱਤਾ ਕਲਾਕਾਰ ਨੂੰ ਖਰੀਦਣ ਦੀ ਕੋਸ਼ਿਸ਼ ਕਰਦੀ ਹੈ ਤੇ ਹਰ ਯੁੱਗ ਅੰਦਰ ‘ਕਲਾਕਾਰ’ ਸੱਤਾ ਨਾਲ ਵਿਰੋਧ ਸਿਰਜ ਲੈਂਦਾ ਹੈ। ਜਿੱਥੇ ਸੱਤਾ ਦੀ ਤਾਕਤ ਪੈਸਾ ਅਤੇ ਸਨਮਾਨ ਹਨ, ਉੱਥੇ ‘ਕਲਾਕਾਰ’ ਦੀ ਤਾਕਤ ਉਸਦੇ ਲੋਕ ਹਨ। ਲੋਕ-ਨਾਟਕ ਸ਼ੈਲੀ ਵਿਚ ਲਿਖਿਆ ਗਿਆ ਇਹ ਨਾਟਕ ਪ੍ਰਾਚੀਨ ਭਾਰਤੀ ਨਾਟ-ਪਰੰਪਰਾਵਾਂ ਦੇ ਨੇੜੇ ਹੈ।