Pali Bhupinder Singh

biography

Englishਪੰਜਾਬੀ

Name
Pali Bhupinder Singh (Popular Name)
Bhupinder Singh (Name in Documents)

Birth
September 6, 1965 (In Documents)
January 3, 1965 (Original Date)

Parents
Wisakha Singh & Chandrawal Kaur

Spouse
Sandeep Kakkar (M. 1992)

Children
Palvika Singh & Shahbaz Singh

Born at
Jaito (Distt. Faridkot) Punjab

Education
Rose Mount Model School, Jaito (Primary) 
Govt. High School, Jaito (High School)
DAV College, Bathinda (Prep)
Govt. Barijindra College, Fardikot (Graduation)
Punjabi University Patiala (Post Graduation)
Panjab University Chandigarh (M. Phil)
Punjab University Chandigarh (Ph. D.)

Work as Teacher
RSD College, Ferozepur (1991-92)
DM College, Moga (1992-2014)
Panjab University, Chandigarh (2014....)

Debut in Theatre Arts
'Is Chowk To Shahar Disda Hai' (1985)

Debut Film
'Studpid Seven' (Punjabi-Hindi) 2013
(Writer-Director)

Awards & Honours
-Honour by Punjab Govt. on the occasion of 550 Birthday Celebrations of Guru Nanak Dev Ji.
-'Shiromani Natakkar' by Punjab Govt. (2014)
-'Kartar Singh Dhariwal Purskar' by Punjabi Sahit Akadmi, Ludhiana (2004)
-'Ishwar Chandar Nanda Award' by Guru Nanak Dev University, Amritsar (1999)

Pali Bhupinder Singh is prominent and veteran theatre & screen writer, director and theatre scholar. More than 40 full length and short plays that he penned, because of their dramatic style, new theatrical devices and satire have become an identity of Punjabi Drama. In the latter half of his career he got fascinated towards Cinema and donned the writer and director's cap. 'Stupid Seven' was his first movie and apart from that an epic 'Aam Adami Di Vaar' is also his creation.

 

Personal Life

Pali Bhupinder Singh (Documented Name Bhupinder Singh) was born to a Multani family that migrated to Indian Punjab during Indo-Pak Partition and dwelled at Jaito, a small village in Faridkot District. After seeking primary education in various schools of Jaito, he did his graduation from Govt. Barijinder College, Faridkot in 1985. In the same college, he embarked on with Masters in Punjabi but only for a year and during the second year, he started working for a Pesticides Company and simultaneously from Punjabi University, Patiala he completed his Masters in Punjabi as a private candidate. In 1987, he came to Punjab University, Chandigarh to pursue M. Phil. In 1991, he served as an Assistant Professor at RSD College, Ferozepur for a year. In the year 1992, he joined DM College, Moga and served there till 2014. In 1992, he got married to his classmate at Barijinder College Sandeep Kakkar. In 2010, he accomplished his Ph. D. from Panjab University, Chandigarh on the topic 'The Poetics of Punjabi Drama'. In the year 2013, he produced his debut movie 'Stupid Seven'. In 2014, he came to Open Learning School of Panjab University, Chandigarh and in 2015, he became a part of Department of Indian Theater in the same university. 

 

Drama and Theater

Pali Bhupinder Singh started writing at a very young age. By the time, he finished with his graduation, many of his poems, stories and satires had been published in almost all leading Punjabi newspapers and magazines. In 1994, upon persuasion from his friends from Barijinder College he dramatized Saadat Hassan Manto’s story 'Toba Tek Singh' which was staged in the same year on the college stage and was highly appreciated. Now he got more inclined towards playwriting and theatre. On the very next year he wrote his first short satirical play ‘Is Chowk To Shehar Disda Hai’ and directed it. Ever since he never looked back and to his name, he has some of the renowned short plays of Punjabi like ‘Jado’n Mein Sirf Ik Aurat Hundi Han’, ‘Mitti Da Bawa’ 'Lok-Natak' 'Ik Kudi Zindgi Udikadi Hai' and ‘Sirjana’ which indeed have become a mirror image of Punjabi Drama.

Till to 2003, he had to his credit around one and half dozen plays out of which many were one-act plays and short plays. His creations not only created ripples in Punjabi playwriting but were translated in many other languages and created quite a sensation in Academic Theatre Festivals of the whole of North India. In 2003, he wrote his full length play ‘Ghar-Ghar’ and staged it in Delhi under his direction. This was the first time that he staged his play outside Punjab. Now the horizon of his creation and presentation got an expansion and in the coming years, he penned famous plays like ‘Terrorist Di Premika’, ‘Oedipus’, and ‘Tuhanu Kehda Rang Pasand Hai’ and with this carved his niche in the entire country.

In 2006, he wrote a play in the name of ‘Raat Chanani’ which was related to the Punjabis settled abroad and staged the same in some of the key cities of Canada under his own direction. In 2007, he staged his play ‘Terrorist Di Premika’ in Lahore, Pakistan which was given utmost importance by Pakistani Media Houses. In 2008, he came up with his play ‘Wrong Number’ and gave endless presentations worldwide in cities like Toronto, Delhi and Chandigarh. In 2009, he wrote his famous Solo Play ‘Pyaasa Kaa’n’ and staged it in many cities of India. After this ‘Khad’ (2011) due to its psychological subject, a play staged in Canada ‘Ik Supne Da Rajneetak Katal’ (2013) and ‘Delhi Road Te Ik Hadsa’ (2015) due to its political display became popular. His comic creation ‘R.S.V.P’ (2008) has been relentlessly staged in countries like Canada, America, England, Australia and India since its inception.

From his earlier works, it came to light that human feelings, tension prevailing in different aspects of relation and life secured a special place in his plays. Later Pali adopted ‘Tension’ as his primary device for his works. He uses ‘tension’ as his basic thread and through different poetic and satirical tastes spreads it into various dimensions. This is the prime reason for his ability to captivate his audiences and leave a deep and lasting impact on them. Sarcasm and debate are the two main weapons in his arsenal with which he is able to delve deeper into the subtle intricacies. " Tuhanu Kehda Rang Pasand Hai" is one of his famous works in which marriage, morality and lust are presented under the facade of social obligations but they again have been exciting because of his ability to incorporate these elements with intoxicating tension and sarcasm. In his plays, the theatricalism of circumstances is of paramount importance. In ‘Is Chownk to Shehar Disda hai’ one of the characters puts himself on auction. In ‘Zehar’ some characters experiment with the consumption of poison. In ‘Tuhanu Kuch Sunai Nahi De Reha’ a lady is being raped inside the house and her neighbors are grossly indulged in talks about the ways and its aftermath of rescuing the lady being molested.

Many of Pali’s plays begin with normal and mundane problems of life but soon they twist towards more complex and philosophical issues. 'Sirjana' may come across as just another play dealing with the problem of female infanticide but after watching, it stirs more compelling questions in one's mind like what is the right of a woman on her own womb? the same question becomes even more serious in his play 'leera di guddi' that whether a mother has any right on her womb or not at all. In his plays 'Chadan de ohle' and 'Raat channani'  initially seems dealing with how people are into relationships businesses for immigration purpose but deep inside it brimmed with grave questions on a man-woman relationship. The protagonist in 'Raat channani' may be living in Canada but his mother who lives in India has such a major impact on him which is clearly reflected in his personality because of which he can't even clearly see his relationship with his wife.

Two of Pali Bhupinder Singh’s creations on a man-woman relationship namely ‘Oedipus’ and ‘Tuhanu Keda Rang Pasand Hai’ are very important. For a man, a woman’s existence differs on two fronts i.e. sexual and intellectual. He desires to have two different women in one. The problem is that what he expects from his woman on two different levels i.e. sexual and intellectual stand in stark contradiction to each other and paradoxical in nature. The further problem is that the character of a woman that he has in his mind does not have a dead end in terms of development. She comes into his life and portrays various characters like that of a mother, sister, daughter and wife but a man’s aspirations keep on floundering. He somehow blends all the shades of a woman but fails to accept any one role as perfect. Pali is of the belief that such a deprived and confused mental state of a man is the result of India’s culture, tradition and social suppression. With such an insight on a man’s amorous conflicts, Pali’s plays attain a place of importance in Punjabi Theater.

After man-woman relationship, politics plays the second fiddle in the works of Pali. In his earlier works like ‘Tuhada Ki Khyal Hai’, ‘Lalu Rajkumar Ate Teen Rangi Pari’, ’15 August’, ‘Mein Fir Awanga’, ‘Main Bhagat Singh’, and from his latter works like ‘Dastak’, ‘Ik Supne Da Rajnitik Katal’ and ‘Delhi Road te Ik Hadsa’ lays bare different aspects of Indian Politics and presents a beautiful and vivid imagery. Satirical commentary on the tidbits of politics has been there in almost every work of his. For Pali, the problems in a man-woman relationship have emerged from political conflicts. His plays 'Ik Supne Da Rajnitik Katal’ and ‘Delhi Road te Ik Hadsa’ revolve around this school of thought where he gives intriguing details of relations in politics and politics in relations.

 

Researcher and Scholar

Apart from his creations, his role in the realm of theater and plays as a researcher and scholar is also important. For attaining his Ph. D. degree, he created 'Punjabi Nat-Shastra' (The Poetics of Punjabi Drama) in which he included more than 1000 plays from the last one century and made them the basis of his research. Pali fosters a strong belief that like Indian and Western Drama, a new and different image of Punjabi Drama has come into existence. A Punjabi play is all about making a common man its protagonist. Like the tradition of Indian ‘Truth Wins’ and Greek ‘Tragedy’, a new tradition of Punjabi Drama is centered at ‘Optimistic Endings’ which is the contribution of Punjab’s Medieval experiences. He opines that Punjabi plays have got their protagonists from the values established in the medieval age. Pali Bhupinder Singh with the help of U.G.C. (University Grants Commission) has also created Encyclopedia of Punjabi Drama which has references to more than 1100 plays along with their critical analysis.

With the creation of Punjabi Natyashastra, Pali has not only discussed about Punjabi Drama and Theater but has also contemplated on Theater Art, and Indian and Western Plays. He utterly discards the birth of Theater Art in human civilization of Aristotle and Bharatmuni and believes that before these two traditions, there was a remarkable Lok-Nat tradition that existed in both the civilizations. Satire, religious-economic-political relations and anti-system protagonists were such symptoms of these Drama Tradition which after getting the accreditation did not receive acceptance at the hands of the Dramaturgists. Furthermore, he has also focused on the relationship between drama and theater, and the technical issues like Performing Space in the Text of the Play and theater language. He conducted a full-fledged research on the birth of Punjabi Drama and its development and managed to break many myths regarding the same. Many of his Research Papers, TV and Radio shows bear a testimony of his theater contemplation.

 

Cinema and TV

He initiated his journey in the world of cinema and TV by writing some short films and TV serials and later he also directed some films and serials for television. After getting a huge success for his composite play ‘Me and My Story’ (2011) in Canada, he was on tenterhooks and produced his maiden Hindi-Punjabi film ‘Stupid Seven’. Before this his experience in the film industry was only confined to writing down the dialogues for a handful of movies. This film garnered much appreciation at the hands of serious viewers and was critically acclaimed by the critics. But the kind of films Pali wants to make is not catering to the taste of the contemporary audience and for the time being he has decided to limit himself to script writing. In 2014-15, he wrote ‘Lock’ for an eminent Punjabi film-maker Sandeep Kang with which his official professional career in Punjabi film industry began. In 2019 a Punjabi Comedy 'Laavan Phere' written by Pali Bhupinder Singh and directed by Smeep Kang was a block buster.

 

Poetry

In 2014-15, he finished with his satirical epic ‘Aam Aadmi Di War’ to which he gave an advanced Epic appearance. With its poignant satire, this poem reveals the deadly alliance between politics and business and how a man is entrapped in the cobweb and exhibits a heart wrenching display of him breathing his last. This vicious circle has put such an impact on his life that he gets completely shattered from within. His mentality has fragmented. He wants to fight against the system but instead fights against himself and eventuality kills himself and dies.

 

Further Reading

- Natakkar Pali Bhupinder Singh; ed. by Dr. Rawail Singh & Dr. Nirmal Jaura, Lahore Book Shop, Ludhiana, 2003

ਪਾਲੀ ਭੁਪਿੰਦਰ ਸਿੰਘ ਪੰਜਾਬੀ ਨਾਟਕ ਦੀ ਚੌਥੀ ਪੀੜ੍ਹੀ ਦਾ ਪ੍ਰਮੁੱਖ ਨਾਟਕ ਲੇਖਕ, ਨਿਰਦੇਸ਼ਕ ਅਤੇ ਨਾਟ-ਚਿੰਤਕ ਹੈ. ਚਾਲ੍ਹੀ ਤੋਂ ਵਧੀਕ ਉਸਦੇ ਛੋਟੇ-ਵੱਡੇ ਨਾਟਕ ਆਪਣੇ ਖਾਸ ਨਾਟਕੀ ਅੰਦਾਜ, ਨਵੀਆਂ ਨਾਟ-ਵਿਧੀਆਂ ਅਤੇ ਤਿੱਖੇ ਵਿਅੰਗ ਕਰਕੇ ਪੰਜਾਬੀ ਨਾਟਕ ਦੀ ਖਾਸ ਪਛਾਣ ਬਣੇ ਹੋਏ ਹਨ. ਆਪਣੇ ਸਿਰਜਨਾਤਮਕ ਜੀਵਨ ਦੇ ਪਿਛਲੇ ਅੱਧ ਵਿੱਚ ਉਹ ਸਿਨੇਮਾ ਵੱਲ ਰੁਚਿਤ ਹੋਇਆ ਤੇ ਬਤੌਰ ਲੇਖਕ-ਨਿਰਦੇਸ਼ਕ ਪੰਜਾਬੀ-ਹਿੰਦੀ ਸਿਨੇਮਾ ਅੰਦਰ ਕੰਮ ਕਰ ਰਿਹਾ ਹੈ. 'ਸਟੂਪਿਡ ਸੈਵਨ' ਉਸਦੀ ਪਲੇਠੀ ਫਿਲਮ ਸੀ. ਇਸ ਤੋਂ ਇਲਾਵਾ ਇੱਕ ਲੰਬੀ ਕਵਿਤਾ 'ਆਮ ਆਦਮੀ ਦੀ ਵਾਰ' ਵੀ ਉਸਦੀ ਰਚਨਾ ਹੈ.  

 

ਨਿੱਜੀ ਜੀਵਨ

ਪਾਲੀ ਭੁਪਿੰਦਰ ਸਿੰਘ (ਦਸਤਾਵੇਜੀ ਨਾਂ ਭੁਪਿੰਦਰ ਸਿੰਘ) ਦਾ ਜਨਮ ਵੰਡ ਵੇਲੇ ਪਾਕਿਤਸਤਾਨੀ ਪੰਜਾਬ ਦੇ ਮੁਲਤਾਨ ਇਲਾਕੇ ਤੋਂ ਭਾਰਤੀ ਪੰਜਾਬ ਦੇ ਜਿਲ੍ਹਾ ਫਰੀਦਕੋਟ ਦੇ ਛੋਟੇ ਜਿਹੇ ਕਸਬੇ ਜੈਤੋ ਵਿਖੇ ਆ ਕੇ ਵਸੇ ਇੱਕ ਮੁਲਤਾਨੀ ਪਰਿਵਾਰ ਵਿੱਚ ਹੋਇਆ. ਮੁੱਢਲੀ ਸਿੱਖਿਆ ਜੈਤੋ ਦੇ ਵਿਭਿੰਨ ਸਕੂਲਾਂ ਤੋਂ ਹਾਸਿਲ ਕਰਕੇ ਪਾਲੀ ਨੇ ਗ੍ਰੈਜੂਏਸ਼ਨ ਦੀ ਡਿਗਰੀ 1985 ਵਿੱਚ ਸਰਕਾਰੀ ਬਰਜਿੰਦਰ ਕਾਲਜ ਫਰੀਦਕੋਟ ਤੋਂ ਹਾਸਿਲ ਕੀਤੀ. ਇੱਥੇ ਹੀ ਐਮ. ਏ. ਪੰਜਾਬੀ ਦਾ ਇੱਕ ਵਰ੍ਹਾ ਲਾਉਣ ਤੋਂ ਬਾਅਦ ਉਸਨੇ ਇੱਕ ਸਾਲ ਪੈਸਟੀਸਾਈਡ ਕੰਪਨੀ ਵਿੱਚ ਨੌਕਰੀ ਕੀਤੀ ਅਤੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬਤੌਰ ਪ੍ਰਾਈਵੇਟ ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ. 1987 ਵਿੱਚ ਉਹ ਐਮ. ਫਿਲ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਇਆ. 1991 ਵਿੱਚ ਉਸਨੇ ਆਰ. ਐਸ. ਡੀ. ਕਾਲਜ ਫਿਰੋਜਪੁਰ ਵਿਖੇ ਇੱਕ ਸਾਲ ਲਈ ਬਤੌਰ ਪੰਜਾਬੀ ਅਧਿਆਪਕ ਨੌਕਰੀ ਕੀਤੀ. ਸਾਲ 1992 ਵਿੱਚ ਉਹ ਡੀ. ਐਮ. ਕਾਲਜ ਮੋਗੇ ਆ ਗਿਆ ਤੇ 2014 ਤੱਕ ਇੱਥੇ ਹੀ ਰਿਹਾ. 1992 ਵਿੱਚ ਉਸਦਾ ਵਿਆਹ ਬਰਜਿੰਦਰ ਕਾਲਜ ਦੀ ਆਪਣੀ ਸਹਿਪਾਠਣ ਸੰਦੀਪ ਕੱਕੜ ਨਾਲ ਹੋਇਆ. ਸਾਲ 2010 ਵਿੱਚ ਉਸਨੇ 'ਪੰਜਾਬੀ ਨਾਟਕ ਦਾ ਕਾਵਿ-ਸ਼ਾਸਤਰ' ਵਿਸ਼ੇ ਉੱਤੇ ਪੰਜਾਬ ਯੂਨੀਵਰਸਿਟੀ ਤੋਂ ਪੀ. ਐਚ. ਡੀ. ਦੀ ਡਿਗਰੀ ਹਾਸਿਲ ਕੀਤੀ. ਸਾਲ 2013 ਵਿੱਚ ਉਸਨੇ ਆਪਣੀ ਪਹਿਲੀ ਪੰਜਾਬੀ ਫਿਲਮ 'ਸਟੂਪਿਡ ਸੈਵਨ' ਦਾ ਨਿਰਮਾਣ ਕੀਤਾ. 2014 ਵਿੱਚ ਉਹ ਨੌਕਰੀ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਓਪਨ ਲਰਨਿੰਗ ਸਕੂਲ ਵਿੱਚ ਆ ਗਿਆ ਤੇ ਸਾਲ 2015 ਵਿੱਚ ਬਤੌਰ ਐਸੋਸਿਏਟ ਪ੍ਰੋਫੈਸਰ ਇਸੇ ਯੂਨੀਵਰਸਿਟੀ ਦੇ ਇੰਡੀਅਨ ਥੀਏਟਰ ਵਿਭਾਗ ਵਿੱਚ ਆ ਗਿਆ.

 

ਨਾਟਕ ਅਤੇ ਰੰਗਮੰਚ

ਪਾਲੀ ਭੁਪਿੰਦਰ ਨੇ ਬਹੁਤ ਛੋਟੀ ਉਮਰ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਸੀ. ਗ੍ਰੈਜੂਏਸ਼ਨ ਪੂਰੀ ਕਰਨ ਤੱਕ ਉਸਦੀਆਂ ਅਨੇਕ ਕਵਿਤਾਵਾਂ, ਕਹਾਣੀਆਂ ਅਤੇ ਵਿਅੰਗਾਤਮਕ ਨਿਬੰਧ ਪੰਜਾਬੀ ਦੇ ਲੱਗਭਗ ਸਾਰੇ ਪ੍ਰਮੁੱਖ ਅਖਬਾਰਾਂ-ਮੈਗਜੀਨਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਸਨ. ਸਾਲ 1994 ਵਿੱਚ ਉਸਨੇ ਬਰਜਿੰਦਰ ਕਾਲਜ ਦੇ ਆਪਣੇ ਦੋਸਤਾਂ ਦੇ ਕਹਿਣ ਉੱਤੇ ਸਾਅਦਤ ਹਸਨ ਮੰਟੋ ਦੀ ਕਹਾਣੀ 'ਟੋਬਾ ਟੇਕ ਸਿੰਘ' ਦਾ ਨਾਟਕੀ-ਰੂਪਾਂਤਰਨ ਕੀਤਾ ਜੋ ਉਸੇ ਸਾਲ ਕਾਲਜ ਦੇ ਮੰਚ ਉੱਤੇ ਪ੍ਰਸਤੁਤ ਹੋਇਆ. ਹੁਣ ਪਾਲੀ ਦਾ ਝੁਕਾਅ ਰੰਗਮੰਚ ਵੱਲ ਹੋ ਗਿਆ. ਅਗਲੇ ਹੀ ਸਾਲ ਉਸਨੇ ਆਪਣਾ ਪਹਿਲਾ ਲਘੂ-ਨਾਟਕ 'ਇਸ ਚੌਂਕ ਤੋਂ ਸ਼ਹਿਰ ਦਿਸਦਾ ਹੈ' ਰਚਿਆ ਅਤੇ ਖੁਦ ਆਪਣੇ ਨਿਰਦੇਸ਼ਨ ਵਿੱਚ ਪ੍ਰਸਤੁਤ ਕੀਤਾ. ਇਸ ਤੋਂ ਬਾਅਦ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ 'ਜਦੋਂ ਮੈਂ ਸਿਰਫ਼ ਇੱਕ ਔਰਤ ਹੁੰਦੀ ਹਾਂ', 'ਮਿੱਟੀ ਦਾ ਬਾਵਾ', 'ਇੱਕ ਕੁੜੀ ਜ਼ਿੰਦਗੀ ਉਡੀਕਦੀ ਹੈ' ਅਤੇ 'ਸਿਰਜਣਾ' ਜਿਹੇ ਪ੍ਰਸਿੱਧ ਲਘੂ-ਨਾਟਕ ਰਚੇ ਜੋ ਉਸਦੇ ਨਾਲ-ਨਾਲ ਪੰਜਾਬੀ ਨਾਟਕ ਦੀ ਵੀ ਵਿਸ਼ੇਸ਼ ਪਛਾਣ ਬਣੇ.

2003 ਤੱਕ ਪਾਲੀ ਨੇ ਡੇਢ ਦਰਜਨ ਦੇ ਕਰੀਬ ਨਾਟਕ ਰਚ ਦਿੱਤੇ ਸਨ, ਜਿਨ੍ਹਾਂ ਵਿੱਚੋਂ ਬਹੁਤੇ ਇਕਾਂਗੀ ਅਤੇ ਲਘੂ-ਨਾਟਕ ਸਨ. ਉਸਦੀਆਂ ਇਹ ਰਚਨਾਵਾਂ ਸਿਰਫ਼ ਪੰਜਾਬ ਵਿੱਚ ਹੀ ਨਹੀਂ, ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਪੂਰੇ ਉੱਤਰੀ ਭਾਰਤ ਦੇ ਅਕਾਦਮਿਕ ਨਾਟ-ਮੇਲਿਆਂ ਦੀ ਜਾਨ ਬਣੀਆਂ ਹੋਈਆਂ ਸਨ. ਸਾਲ 2003 ਵਿੱਚ ਉਸਨੇ ਪੂਰੇ ਨਾਟਕ 'ਘਰ-ਘਰ' ਦੀ ਰਚਨਾ ਕੀਤੀ ਅਤੇ ਆਪਣੇ ਨਿਰਦੇਸ਼ਨ ਵਿੱਚ ਪਹਿਲੀ ਵਾਰ ਉਸਨੇ ਪੰਜਾਬ ਤੋਂ ਬਾਹਰ ਦਿੱਲੀ ਵਿੱਚ ਇਹ ਨਾਟਕ ਮੰਚਿਤ ਕੀਤਾ. ਹੁਣ ਉਸਦੀ ਰਚਨਾ ਅਤੇ ਪੇਸ਼ਕਾਰੀਆਂ ਦਾ ਦਾਇਰਾ ਵੱਡਾ ਹੋ ਗਿਆ ਤੇ ਆਉਂਦੇ ਸਾਲਾਂ ਵਿੱਚ ਉਸਨੇ 'ਟੈਰੋਰਿਸਟ ਦੀ ਪ੍ਰੇਮਿਕਾ', 'ਈਡੀਪਸ' ਅਤੇ 'ਤੁਹਾਨੂੰ ਕਿਹੜਾ ਰੰਗ ਪਸੰਦ ਹੈ' ਜਿਹੇ ਆਪਣੇ ਪ੍ਰਤੀਨਿਧ ਵੱਡੇ ਨਾਟਕ ਰਚੇ ਅਤੇ ਦੇਸ਼ ਭਰ ਵਿੱਚ ਆਪਣੀ ਪਛਾਣ ਬਣਾਈ. ਸਾਲ 2006 ਵਿੱਚ ਉਸਨੇ ਪ੍ਰਵਾਸੀ ਪੰਜਾਬੀ ਜੀਵਨ ਨਾਲ ਸਬੰਧਤ ਨਾਟਕ 'ਰਾਤ ਚਾਨਣੀ' ਦੀ ਰਚਨਾ ਕੀਤੀ ਅਤੇ ਆਪਣੇ ਨਿਰਦੇਸ਼ਨ ਵਿੱਚ ਹੀ ਕਨੇਡਾ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਇਸਦੀਆਂ ਪੇਸ਼ਕਾਰੀਆਂ ਕੀਤੀਆਂ. 2007 ਵਿੱਚ ਉਸਨੇ 'ਟੈਰੋਰਿਸਟ ਦੀ ਪ੍ਰੇਮਿਕਾ' ਦੀ ਲਹੌਰ ਵਿਖੇ ਪੇਸ਼ਕਾਰੀ ਦਿੱਤੀ, ਜਿਸਨੂੰ ਉੱਥੋਂ ਦੇ ਨੈਸ਼ਨਲ ਮੀਡੀਆ ਨੇ ਪ੍ਰਮੁੱਖਤਾ ਨਾਲ ਥਾਂ ਦਿੱਤੀ. 2008 ਵਿੱਚ ਉਸਨੇ 'ਰੌਂਗ ਨੰਬਰ' ਦੀ ਰਚਨਾ ਕੀਤੀ ਅਤੇ ਟੋਰਾਂਟੋ, ਦਿੱਲੀ ਅਤੇ ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਇਸਦੀਆਂ ਅਨੇਕ ਪੇਸ਼ਕਾਰੀਆਂ ਕੀਤੀਆਂ. 2009 ਵਿੱਚ ਉਸਨੇ ਆਪਣਾ ਪ੍ਰਸਿੱਧ ਸੋਲੋ-ਨਾਟਕ 'ਪਿਆਸਾ ਕਾਂ' ਲਿਖਿਆ ਅਤੇ ਦੇਸ ਦੇ ਅਨੇਕ ਸ਼ਹਿਰਾਂ ਵਿੱਚ ਮੰਚਿਤ ਕੀਤਾ. ਇਸ ਤੋਂ ਬਾਅਦ 'ਖੱਡ' (2011) ਆਪਣੇ ਮਨੋਵਿਗਿਆਨਕ ਵਿਸ਼ੇ, ਕਨੇਡਾ ਵਿੱਚ ਮੰਚਿਤ ਹੋਇਆ 'ਇੱਕ ਸੁਪਨੇ ਦਾ ਰਾਜਨੀਤਕ ਕਤਲ' (2013) ਅਤੇ 'ਦਿੱਲੀ ਰੋਡ 'ਤੇ ਇੱਕ ਹਾਦਸਾ' (2015) ਆਪਣੇ ਰਾਜਨੀਤਕ ਦਰਸ਼ਨ ਕਾਰਨ ਚਰਚਿਤ ਹੋਏ ਨਾਟਕ ਹਨ. 2008 ਵਿੱਚ ਰਚਿਆ ਗਿਆ ਉਸਦਾ ਕਾਮੇਡੀ ਨਾਟਕ 'ਆਰ. ਐਸ. ਵੀ. ਪੀ.' ਲਗਾਤਾਰ ਕਨੇਡਾ, ਅਮਰੀਕਾ, ਇੰਗਲੈਂਡ ਅਤੇ ਆਸਟਰੇਲੀਆ ਵਰਗੇ ਮੁਲਕਾਂ ਦੇ ਨਾਲ-ਨਾਲ ਭਾਰਤ ਵਿੱਚ ਸਟੇਜ ਹੋ ਰਿਹਾ ਹੈ.

ਪਾਲੀ ਦੇ ਮੁੱਢਲੇ ਨਾਟਕਾਂ ਨਾਲ ਹੀ ਇਹ ਨਜ਼ਰ ਆ ਗਿਆ ਸੀ ਕਿ ਮਨੁੱਖੀ ਮਨ, ਰਿਸ਼ਤਿਆਂ ਅਤੇ ਜੀਵਨ ਵਿੱਚ ਅਨੇਕ-ਪੱਧਰਾਂ 'ਤੇ ਫੈਲੇ ਤਨਾਅ ਨੂੰ ਉਸਦੇ ਨਾਟਕਾਂ ਵਿੱਚ ਵਿਸ਼ੇਸ਼ ਸਥਾਨ ਮਿਲ ਰਿਹਾ ਹੈ. ਬਾਅਦ ਵਿੱਚ ਪਾਲੀ ਨੇ ਸੁਚੇਤ ਰੂਪ ਵਿੱਚ 'ਤਨਾਅ' ਨੂੰ ਰੰਗਮੰਚੀ-ਵਿਧੀ ਦੇ ਰੂਪ ਵਿੱਚ ਅਪਣਾ ਲਿਆ. ਉਹ ਇਸ ਤਨਾਅ ਨੂੰ ਆਪਣੀ ਰਚਨਾ ਦੇ ਬੁਨਿਆਦੀ ਸੂਤਰ ਵਾਂਗ ਇਸਤੇਮਾਲ ਕਰਦਾ ਹੈ ਤੇ ਕਾਵਿਕ ਅਤੇ ਵਿਅੰਗਾਤਮਕ ਸੰਵਾਦਾਂ ਰਾਹੀਂ ਇਸਨੂੰ ਕਈ ਦਿਸ਼ਾਵਾਂ ਵਿੱਚ ਫੈਲਾ ਦਿੰਦਾ ਹੈ. ਉਸਦੀ ਇਸੇ ਵਿਧੀ ਕਰਕੇ ਦਰਸ਼ਕਾਂ ਦੀ ਚੇਤਨਾ ਉੱਤੇ ਉਸਦੀ ਤਾਕਤਵਰ ਪਕੜ ਬਣੀ ਰਹਿੰਦੀ ਹੈ ਅਤੇ ਉਸਦੇ ਨਾਟਕਾਂ ਦੀਆਂ ਪੇਸ਼ਕਾਰੀਆਂ ਬਹੁਤ ਤਿੱਖਾ ਪ੍ਰਭਾਵ ਛੱਡਦੀਆਂ ਹਨ. ਵਿਅੰਗ ਅਤੇ ਡਿਬੇਟ ਉਸਦੇ ਦੋ ਪ੍ਰਮੁੱਖ ਹਥਿਆਰ ਹਨ, ਜਿਨ੍ਹਾਂ ਨਾਲ ਉਹ ਵਿਸ਼ੇ ਦੀਆਂ ਅਨੇਕ ਡੂੰਘੀਆਂ ਅਤੇ ਅਣਦਿਸਦੀਆਂ ਪਰਤਾਂ ਉਘਾੜਦਾ ਹੈ. 'ਤੁਹਾਨੂੰ ਕਿਹੜਾ ਰੰਗ ਪਸੰਦ ਹੈ' ਉਸਦੀ ਇੱਕ ਮਿਸਾਲੀ ਰਚਨਾ ਹੈ, ਜਿਸ ਵਿੱਚ ਉਹ ਵਿਆਹ, ਨੈਤਿਕਤਾ ਅਤੇ ਕਾਮ ਦੇ ਤੀਹਰੇ ਰਿਸ਼ਤੇ ਉੱਤੇ ਬੌਧਿਕ ਪੱਧਰ ਦਾ ਸੰਵਾਦ ਰਚਾਉਂਦਾ ਹੈ ਪਰ ਸਿਰਫ਼ ਤਨਾਅ ਅਤੇ ਵਿਅੰਗ ਕਰਕੇ ਇਹ ਨਾਟਕ ਕਿਤੇ ਵੀ ਪਕੜ ਛੱਡਦਾ ਨਜ਼ਰ ਨਹੀਂ ਆਉਂਦਾ. ਉਸਦੇ ਨਾਟਕਾਂ ਵਿੱਚ ਪਰਿਸਥਿਤੀਆਂ ਦੀ ਨਾਟਕੀਅਤਾ ਇੱਕ ਪ੍ਰਮੁੱਖ ਲੱਛਣ ਹੈ. 'ਇਸ ਚੌਂਕ ਤੋਂ ਸ਼ਹਿਰ ਦਿਸਦਾ ਹੈ' ਵਿੱਚ ਇੱਕ ਪਾਤਰ ਆਪਣੀ ਬੋਲੀ ਲਾ ਦਿੰਦਾ ਹੈ. 'ਜ਼ਹਿਰ' ਵਿੱਚ ਕੁਝ ਪਾਤਰ ਜ਼ਹਿਰ ਪੀਣ ਦਾ ਪ੍ਰਯੋਗ ਕਰਦੇ ਹਨ. 'ਕੀ ਤੁਹਾਨੂੰ ਕੋਈ ਚੀਖ ਸੁਣਾਈ ਨਹੀਂ ਦੇ ਰਹੀ' ਵਿੱਚ ਇੱਕ ਘਰ ਵਿੱਚ ਇੱਕ ਔਰਤ ਨਾਲ ਬਲਾਤਕਾਰ ਹੋ ਰਿਹਾ ਹੈ ਪਰ ਬਾਹਰ ਉਸਦੇ ਆਂਢੀ-ਗੁਆਂਢੀ ਉਸਨੂੰ ਬਚਾਉਣ ਦੇ ਤਰੀਕਿਆਂ ਦੇ ਸਿੱਟਿਆਂ ਬਾਰੇ ਗੰਭੀਰ ਚਰਚਾ ਕਰ ਰਹੇ ਹਨ

ਪਾਲੀ ਦੇ ਅਨੇਕ ਲਘੂ-ਨਾਟਕ ਸਧਾਰਨ ਅਤੇ ਵਕਤੀ ਨਜ਼ਰ ਆਉਂਦੀਆਂ ਸਮਕਾਲੀ ਸਮਾਜਿਕ ਸਮੱਸਿਆਵਾਂ ਨਾਲ ਸ਼ੁਰੂ ਹੁੰਦੇ ਹਨ ਪਰ ਜਲਦੀ ਹੀ ਉਹ ਮਾਨਵ-ਜੀਵਨ ਨਾਲ ਸਬੰਧਤ ਗੰਭੀਰ ਅਤੇ ਦਾਰਸ਼ਨਿਕ ਵਿਸ਼ਿਆਂ ਉੱਤੇ ਚਰਚਾ ਕਰਨ ਲੱਗਦੇ ਹਨ. 'ਸਿਰਜਣਾ' ਭਾਵੇਂ ਭਰੂਣ ਹੱਤਿਆ ਦੀ ਸਮਾਜਿਕ-ਸਮੱਸਿਆ ਉੱਤੇ ਲਿਖਿਆ ਗਿਆ ਨਾਟਕ ਜਾਪਦਾ ਹੈ ਪਰ ਇਸਦਾ ਸਵਾਲ ਕਿਤੇ ਗੰਭੀਰ ਹੈ; ਇੱਕ ਮਾਂ ਦੀ ਕੁੱਖ ਉੱਤੇ ਉਸਦਾ ਆਪਣਾ ਕੀ ਅਧਿਕਾਰ ਹੈ. ਇਹ ਸਵਾਲ ਉਸਦੀ ਨਾਟ-ਰਚਨਾ 'ਲੀਰਾਂ ਦੀ ਗੁੱਡੀ' ਵਿੱਚ ਆ ਕੇ ਹੋਰ ਵੀ ਗੰਭੀਰ ਹੋ ਜਾਂਦਾ ਹੈ; ਕੀ ਮਾਂ ਦਾ ਉਸਦੀ ਕੁੱਖ ਉੱਤੇ ਕੋਈ ਅਧਿਕਾਰ ਹੈ ਵੀ ਕਿ ਨਹੀਂ. ਰਚਨਾਵਾਂ 'ਚੰਦਨ ਦੇ ਓਹਲੇ' ਅਤੇ 'ਰਾਤ ਚਾਨਣੀ' ਦੀਆਂ ਉੱਪਰਲੀਆਂ ਪਰਤਾਂ ਵਿੱਚ ਭਾਵੇਂ ਕਨੇਡਾ-ਅਮਰੀਕਾ ਦੇ ਪ੍ਰਵਾਸ ਲਈ ਪੰਜਾਬੀਆਂ ਵੱਲੋਂ ਰਿਸ਼ਤਿਆਂ ਨੂੰ ਵਪਾਰ ਬਣਾ ਲੈਣ ਦਾ ਰੁਝਾਨ ਨਜ਼ਰ ਆਉਂਦਾ ਹੈ ਪਰ ਹੇਠਲੀਆਂ ਪਰਤਾਂ ਵਿੱਚ ਔਰਤ-ਮਰਦ ਦੇ ਰਿਸ਼ਤੇ ਨਾਲ ਜੁੜੇ ਗੰਭੀਰ ਸਵਾਲ ਪਏ ਹਨ. 'ਰਾਤ ਚਾਨਣੀ' ਦਾ ਨਾਇਕ ਭਾਵੇਂ ਕਨੇਡਾ ਆ ਗਿਆ ਹੈ ਪਰ ਉਸਦੀ ਭਾਰਤ ਬੈਠੀ ਮਾਂ ਦਾ ਪਰਛਾਵਾਂ ਉਸਦੀ ਸ਼ਖਸੀਅਤ ਉੱਤੇ ਇਸ ਤਰ੍ਹਾਂ ਛਾਇਆ ਹੋਇਆ ਹੈ ਕਿ ਜਿਸ ਵਿੱਚ ਉਸਦਾ ਆਪਣਾ ਪਤਨੀ ਨਾਲ ਰਿਸ਼ਤਾ ਵੀ ਨਜ਼ਰ ਨਹੀਂ ਆ ਰਿਹਾ

ਔਰਤ ਮਰਦ ਦੇ ਰਿਸ਼ਤਿਆਂ ਬਾਰੇ ਪਾਲੀ ਭੁਪਿੰਦਰ ਦੀਆਂ ਸਿੰਘ ਦੀਆਂ ਦੋ ਰਚਨਾਵਾਂ 'ਈਡੀਪਸ' ਅਤੇ 'ਤੁਹਾਨੂੰ ਕਿਹੜਾ ਰੰਗ ਪਸੰਦ ਹੈ' ਅਹਿਮ ਹਨ. ਇੱਕ ਮਰਦ ਲਈ ਔਰਤ ਸਰੀਰਕ ਤੌਰ 'ਤੇ ਹੋਰ ਵਜੂਦ ਹੈ, ਜਿਹਨੀ ਤੌਰ 'ਤੇ ਹੋਰ. ਉਹ ਇੱਕੋ ਔਰਤ ਵਿੱਚੋਂ ਦੋ ਔਰਤਾਂ ਭਾਲਦਾ ਹੈ. ਗੁੰਝਲ ਇਹ ਹੈ ਕਿ ਉਸਦੇ ਤਨ ਵਾਲੀ ਅਤੇ ਮਨ ਵਿਚਲੀ ਔਰਤ ਬਾਰੇ ਉਸਦੀਆਂ ਅਕਾਂਖਿਆਵਾਂ ਬਿਲਕੁਲ ਵੱਖਰੀਆਂ ਅਤੇ ਆਪਾ-ਵਿਰੋਧੀ ਹਨ. ਹੋਰ ਵੀ ਵੱਡੀ ਮੁਸ਼ਕਿਲ ਤਾਂ ਇਹ ਹੈ ਕਿ ਉਸਦੇ ਮਨ ਵਿਚਲੀ ਔਰਤ ਦੀ ਕਿਰਦਾਰ ਸਿਰਜਨਾਤਮਕ ਪ੍ਰਕਿਰਿਆ ਅੰਤਹੀਣ ਹੈ. ਉਹ ਇੱਕ ਮਾਂ, ਭੈਣ, ਪ੍ਰੇਮਿਕਾ ਅਤੇ ਪਤਨੀ ਹਰ ਰੂਪ ਵਿੱਚ ਉਸਦੀ ਜ਼ਿੰਦਗੀ ਵਿੱਚ ਆ ਕੇ ਵੇਖ ਲੈਂਦੀ ਹੈ ਪਰ ਮਰਦ ਦੀ ਅਕਾਂਖਿਆ ਭਟਕਦੀ ਰਹਿੰਦੀ ਹੈ. ਉਹ ਔਰਤ ਦੇ ਅਨੇਕ ਰੂਪਾਂ ਨੂੰ ਰਲਗੱਡ ਕਰ ਲੈਂਦਾ ਹੈ ਤੇ ਸਿੱਟੇ ਵਜੋਂ ਇੱਕ ਨੂੰ ਵੀ ਠੀਕ-ਠੀਕ ਨਹੀਂ ਮਾਣ ਸਕਦਾ. ਪਾਲੀ ਨੂੰ ਲੱਗਦਾ ਹੈ, ਮਰਦ ਮਨ ਦੀ ਇਹ ਵਿਕ੍ਰਿਤ ਅਤੇ ਗੁੰਝਲਦਾਰ ਸਥਿਤੀ ਖਾਸ ਕਰਕੇ ਭਾਰਤੀ ਜੀਵਨ ਦੇ ਸੱਭਿਆਚਾਰਕ ਅਤੇ ਸਮਾਜਿਕ ਦਬਾਵਾਂ ਦੀ ਦੇਣ ਹੈ. ਇਉਂ ਮਰਦ ਮਨ ਦੀਆਂ ਕਾਮੁਕ ਗੁੰਝਲਾਂ ਬਾਰੇ ਇਸ ਪੱਧਰ ਦਾ ਸੰਵਾਦ ਰਚਾਉਣ ਕਰਕੇ ਪਾਲੀ ਦੇ ਨਾਟਕ ਬਹੁਤ ਵਿਸ਼ੇਸ਼ ਹਨ.

ਔਰਤ-ਮਰਦ ਰਿਸ਼ਤਿਆਂ ਤੋਂ ਬਾਅਦ ਰਾਜਨੀਤੀ ਪਾਲੀ ਦੀ ਨਾਟਕਕਾਰੀ ਦਾ ਦੂਜਾ ਮੁੱਖ ਪਾਸਾਰ ਹੈ. ਮੁੱਢਲੇ ਨਾਟਕਾਂ ਵਿੱਚੋਂ 'ਤੁਹਾਡਾ ਕੀ ਖਿਆਲ ਹੈ', 'ਲੱਲੂ ਰਾਜਕੁਮਾਰ ਅਤੇ ਤਿੰਨ ਰੰਗੀ ਪਰੀ', 'ਪੰਦਰਾਂ ਅਗਸਤ', 'ਮੈਂ ਫਿਰ ਆਵਾਂਗਾ', 'ਮੈਂ ਭਗਤ ਸਿੰਘ' ਅਤੇ ਪਿਛਲੇ ਨਾਟਕਾਂ ਵਿੱਚੋਂ 'ਦਸਤਕ', 'ਇੱਕ ਸੁਪਨੇ ਦਾ ਰਾਜਨੀਤਕ ਕਤਲ' ਅਤੇ 'ਦਿੱਲੀ ਰੋਡ 'ਤੇ ਇੱਕ ਹਾਦਸਾ' ਕੁੱਲ ਮਿਲਾ ਕੇ ਡੇਢ-ਦਰਜਨ ਦੇ ਕਰੀਬ ਉਸਦੇ ਨਾਟਕ ਭਾਰਤੀ ਰਾਜਨੀਤੀ ਦੇ ਵਿਭਿੰਨ ਪਹਿਲੂਆਂ ਉੱਤੇ ਦਾਰਸ਼ਨਿਕ ਪੱਧਰ ਦਾ ਸੰਵਾਦ ਰਚਾਉਂਦੇ ਹਨ. ਰਾਜਨੀਤੀ ਬਾਰੇ ਨਿੱਕੀਆਂ-ਵੱਡੀਆਂ ਵਿਅੰਗਾਤਮਕ ਟਿੱਪਣੀਆਂ ਤਾਂ ਲੱਗਭਗ ਉਸਦੇ ਸਾਰੇ ਹੀ ਨਾਟਕਾਂ ਵਿੱਚ ਹੋਈਆਂ ਮਿਲਦੀਆਂ ਹਨ. ਪਾਲੀ ਲਈ ਤਾਂ ਔਰਤ-ਮਰਦ ਦੇ ਰਿਸ਼ਤਿਆਂ ਦੇ ਬਹੁਤੇ ਸੰਕਟ ਵੀ ਰਾਜਨੀਤਕ ਗੁੰਝਲਾਂ ਦੀ ਉਪਜ ਹਨ. 'ਇੱਕ ਸੁਪਨੇ ਦਾ ਰਾਜਨੀਤਕ ਕਤਲ' ਅਤੇ 'ਦਿੱਲੀ ਰੋਡ 'ਤੇ ਇੱਕ ਹਾਦਸਾ' ਉਸਦੀ ਇਸ ਸੋਚ ਦੁਆਲੇ ਉੱਸਰੇ ਦੋ ਵੱਡੇ ਨਾਟਕ ਹਨ. ਜਿਨ੍ਹਾਂ ਵਿੱਚ ਰਾਜਨੀਤੀ ਵਿੱਚ ਰਿਸ਼ਤੇ ਅਤੇ ਰਿਸ਼ਤਿਆਂ ਵਿੱਚ ਰਾਜਨੀਤੀ ਦੇ ਸਿਰਜੇ ਗੰਭੀਰ ਸੰਕਟ ਹਨ.

 

ਖੋਜ ਅਤੇ ਚਿੰਤਨ

ਸਿਰਜਣਾਤਮਕ ਰਚਨਾ ਤੋਂ ਇਲਾਵਾ ਪਾਲੀ ਭੁਪਿੰਦਰ ਸਿੰਘ ਦੀ ਨਾਟਕ ਅਤੇ ਰੰਗਮੰਚ ਦੇ ਖੇਤਰ ਵਿੱਚ ਖੋਜ ਅਤੇ ਚਿੰਤਨ ਦਾ ਕੰਮ ਵੀ ਅਹਿਮ ਹੈ. ਪੀ ਐਚ. ਡੀ. ਦੀ ਡਿਗਰੀ ਲਈ ਉਸਨੇ ਪੰਜਾਬੀ ਨਾਟਕ ਦੇ ਕਾਵਿ-ਸ਼ਾਸਤਰ ਦੀ ਰਚਨਾ ਕੀਤੀ ਅਤੇ ਇਸ ਲਈ ਪਿਛਲੀ ਇੱਕ ਸਦੀ ਵਿੱਚ ਰਚੇ ਗਏ ਇੱਕ ਹਜ਼ਾਰ ਤੋਂ ਵਧੀਕ ਪੰਜਾਬੀ ਨਾਟਕਾਂ ਨੂੰ ਆਪਣੇ ਅਧਿਐਨ ਦਾ ਅਧਾਰ ਬਣਾਇਆ. ਪਾਲੀ ਦਾ ਮੰਨਣਾ ਹੈ, ਭਾਰਤੀ ਅਤੇ ਪੱਛਮੀ ਨਾਟਕ ਵਾਂਗ ਪੰਜਾਬੀ ਨਾਟਕ ਦੀ ਇੱਕ ਵੱਖਰੀ ਅਤੇ ਨਿਵੇਕਲੀ ਪਛਾਣ ਹੋਂਦ ਵਿੱਚ ਆ ਚੁੱਕੀ ਹੈ. ਪੰਜਾਬੀ ਨਾਟਕ 'ਆਮ ਆਦਮੀ ਦੇ ਨਾਇਕ ਬਣਨ' ਦਾ ਨਾਟਕ ਹੈ. ਭਾਰਤੀ 'ਸੁਖਾਂਤ' ਅਤੇ ਯੂਨਾਨੀ 'ਦੁਖਾਂਤ' ਪਰੰਪਰਾ ਵਾਂਗ ਇਸਦੀ ਇੱਕ ਨਿਵਕੇਲੀ ਪਰੰਪਰਾ 'ਆਸਵੰਤ' ਸੁਰ ਦੀ ਹੈ, ਜੋ ਇਸਨੂੰ ਪੰਜਾਬ ਦੇ ਮੱਧਕਾਲੀ ਇਤਿਹਾਸਕ ਅਨੁਭਵਾਂ ਦੀ ਦੇਣ ਹੈ. ਉਸਦਾ ਵਿਚਾਰ ਹੈ, ਪੰਜਾਬੀ ਨਾਟਕ ਨੂੰ ਨਾਇਕ ਹੀ ਇਸਦੇ ਮੱਧਕਾਲੀ ਜੀਵਨ ਵਿੱਚ ਸਥਾਪਿਤ ਹੋਏ ਮੁੱਲਾਂ ਅਤੇ ਕਦਰਾਂ-ਕੀਮਤਾਂ ਨੇ ਦਿੱਤਾ ਹੈ. ਪਾਲੀ ਭੁਪਿੰਦਰ ਸਿੰਘ ਨੇ ਯੂ. ਜੀ. ਸੀ. ਦੀ ਸਹਾਇਤਾ ਨਾਲ 'ਪੰਜਾਬੀ ਨਾਟ ਕੋਸ਼' ਵੀ ਤਿਆਰ ਕੀਤਾ ਹੈ, ਜਿਸ ਵਿੱਚ ਗਿਆਰਾਂ ਸੌ ਤੋ ਵਧੀਕ ਨਾਟਕਾਂ ਦੇ ਵੇਰਵੇ ਆਲੋਚਨਾਤਕ ਟਿੱਪਣੀਆਂ ਸਹਿਤ ਦਰਜ ਹਨ.

ਪੰਜਾਬੀ ਨਾਟ-ਸ਼ਾਸਤਰ ਦੀ ਰਚਨਾ ਕਰਦਿਆਂ ਪਾਲੀ ਨੇ ਨਾ ਸਿਰਫ਼ ਪੰਜਾਬੀ ਨਾਟਕ ਅਤੇ ਰੰਗਮੰਚ ਬਲਕਿ ਨਾਟਕ ਦੀ ਵਿਧਾ ਭਾਰਤੀ ਅਤੇ ਪੱਛਮੀ ਨਾਟਕ ਬਾਰੇ ਗੰਭੀਰ ਨੁਕਤਿਆਂ ਉੱਤੇ ਵਿਚਾਰ ਕੀਤਾ ਹੈ. ਉਹ ਅਰਸਤੂ ਅਤੇ ਭਰਤਮੁਨੀ ਦੇ ਮਨੁੱਖੀ ਸਭਿਅਤਾ ਵਿੱਚ ਨਾਟ-ਵਿਧਾ ਦੇ ਜਨਮ ਦੇ ਸਿੱਧਾਤਾਂ ਨੂੰ ਮੂਲੋਂ ਰੱਦ ਕਰਦਾ ਹੈ ਤੇ ਮੰਨਦਾ ਹੈ, ਇਨ੍ਹਾਂ ਦੋ ਪਰੰਪਰਾਵਾਂ ਤੋਂ ਪਹਿਲਾਂ ਇੱਕ ਕਿਸਮ ਦੀ ਲੋਕ-ਨਾਟ ਪਰੰਪਰਾ ਦੋਹਾਂ ਸਭਿਆਤਾਵਾਂ ਵਿੱਚ ਮੌਜੂਦ ਸੀ. ਵਿਅੰਗ, ਧਾਰਮਕ-ਆਰਥਕ-ਰਾਜਨੀਤਕ ਸਰੋਕਾਰ ਅਤੇ ਸਥਾਪਤੀ-ਵਿਰੋਧੀ ਨਾਇਕ ਇਸ ਨਾਟ-ਪਰੰਪਰਾ ਦੇ ਉਹ ਵਿਸ਼ੇਸ਼ ਲੱਛਣ ਸਨ, ਜਿਨ੍ਹਾਂ ਨੂੰ ਸਵੀਕ੍ਰਿਤੀ ਦੇਣ ਤੋਂ ਉਕਤ ਨਾਟ-ਸਿੱਧਾਂਤਕਾਰ ਸੁਚੇਤ ਰੂਪ ਵਿੱਚ ਇਨਕਾਰੀ ਹਨ. ਇਸ ਤੋਂ ਇਲਾਵਾ ਜਿੱਥੇ ਉਸਨੇ ਨਾਟਕ ਅਤੇ ਰੰਗਮੰਚ ਦੇ ਪਰਸਪਰ ਸਬੰਧਾਂ, ਨਾਟ-ਭਾਸ਼ਾ ਅਤੇ ਨਾਟ-ਪਾਠ ਵਿੱਚ ਮੰਚੀ ਸਪੇਸ ਜਿਹੇ ਤਕਨੀਕੀ ਵਿਸ਼ਿਆਂ ਉੱਤੇ ਵਿਚਾਰ ਕੀਤਾ ਹੈ, ਉੱਥੇ ਪੰਜਾਬੀ ਨਾਟਕ ਦੇ ਜਨਮ ਅਤੇ ਵਿਕਾਸ ਬਾਰੇ ਵਿਸਤ੍ਰਿਤ ਖੋਜ ਕਰਕੇ ਪੰਜਾਬੀ ਨਾਟਕ ਨਾਲ ਸਬੰਧਤ ਅਨੇਕ ਮਿੱਥਾਂ ਨੂੰ ਤੋੜਿਆ ਹੈ. ਅਨੇਕ ਖੋਜ-ਪਰਚੇ ਅਤੇ ਰੇਡੀਓ-ਟੀਵੀ ਸ਼ੋਅ ਪਾਲੀ ਭੁਪਿੰਦਰ ਸਿੰਘ ਦੇ ਖੋਜ ਅਤੇ ਨਾਟ-ਚਿੰਤਨ ਕਾਰਜ ਦੇ ਪੱਧਰ ਨੂੰ ਪ੍ਰਗਟਾਉਂਦੇ ਹਨ.

 

ਸਿਨੇਮਾ ਅਤੇ ਟੀਵੀ

ਪਰਦੇ ਉੱਤੇ ਪਾਲੀ ਭੁਪਿੰਦਰ ਸਿੰਘ ਨੇ ਆਪਣਾ ਸਫ਼ਰ ਕੁਝ ਪੰਜਾਬੀ ਸ਼ਾਰਟ ਫਿਲਮਾਂ ਅਤੇ ਸੀਰੀਅਲ ਲਿਖਣ ਨਾਲ ਕੀਤਾ ਸੀ ਪਰ ਬਾਅਦ ਵਿੱਚ ਉਸਨੇ ਖੁਦ ਟੀਵੀ ਲਈ ਕੁਝ ਫਿਲਮਾਂ ਅਤੇ ਸੀਰੀਅਲਾਂ ਦਾ ਨਿਰਦੇਸ਼ਨ ਕੀਤਾ. ਸਾਲ 2011 ਵਿੱਚ ਕਨੇਡਾ ਅੰਦਰ ਚਰਚਿਤ ਹੋਏ ਉਸਦੇ ਕੰਪੋਜਿਟ ਨਾਟਕ 'ਮੀ ਐਂਡ ਮਾਈ ਸਟੋਰੀ' ਨੂੰ ਮਿਲੀ ਸਫ਼ਲਤਾ ਤੋਂ ਉਤਸਾਹਿਤ ਹੋ ਕੇ ਪਾਲੀ ਨੇ ਆਪਣੀ ਪਹਿਲੀ ਪੰਜਾਬੀ-ਹਿੰਦੀ ਫਿਲਮ 'ਸਟੂਪਿਡ ਸੈਵਨ' ਦਾ ਨਿਰਮਾਣ ਕੀਤਾ. ਇਸ ਤੋਂ ਪਹਿਲਾਂ ਸਿਨੇਮੇ ਅੰਦਰ ਉਸਦਾ ਅਨੁਭਵ ਸਿਰਫ਼ ਦੋ-ਤਿੰਨ ਫਿਲਮਾਂ ਦੇ ਸੰਵਾਦ ਲਿਖਣ ਤੱਕ ਦਾ ਸੀ. ਇਹ ਫਿਲਮ ਗੰਭੀਰ ਕਿਸਮ ਦੇ ਦਰਸ਼ਕਾਂ ਅਤੇ ਆਲੋਚਕਾਂ ਦੀ ਵੱਡੀ ਪ੍ਰਸੰਸਾ ਦੀ ਪਾਤਰ ਬਣੀ. ਪਰ ਜਿਸ ਕਿਸਮ ਦਾ ਸਿਨੇਮਾ ਪਾਲੀ ਕਰਨਾ ਚਾਹੁੰਦਾ ਸੀ/ਹੈ, ਹਾਲ ਦੀ ਘੜੀ ਉਸਦੀ ਸੰਭਾਵਨਾ ਪੰਜਾਬੀ ਵਿੱਚ ਘੱਟ ਹੋਣ ਕਾਰਨ,  ਇਸ ਤੋਂ ਬਾਅਦ ਉਸਨੇ ਖੁਦ ਨੂੰ ਫਿਲਮ ਲੇਖਣ ਤੱਕ ਸੀਮਤ ਕਰ ਲਿਆ. 2014-15 ਵਿੱਚ ਉਸਨੇ ਪੰਜਾਬੀ ਦੇ ਪ੍ਰਸਿੱਧ ਫਿਲਮਕਾਰ ਸਮੀਪ ਕੰਗ ਲਈ 'ਲੌਕ' ਲਿਖੀ ਜਿਸਦੇ ਨਾਲ ਉਸਦਾ ਫਿਲਮੀ ਕੈਰੀਅਰ ਪ੍ਰੋਫੈਸ਼ਨਲ ਢੰਗ ਨਾਲ ਸ਼ੁਰੂ ਹੋ ਜਾਂਦਾ ਹੈ. ਜਨਵਰੀ 2019 ਵਿੱਚ ਰਿਲੀਜ਼ ਹੋਈ ਸਮੀਪ ਕੰਗ ਨਿਰਦੇਸ਼ਤ ਪੰਜਾਬੀ ਕਮੇਡੀ 'ਲਾਵਾਂ ਫੇਰੇ' ਪਾਲੀ ਭੁਪਿੰਦਰ ਸਿੰਘ ਦਵਾਰਾ ਲਿਖੀ ਵੱਡੀ ਬਾਕਸ-ਆਫਿਸ ਹਿੱਟ ਫਿਲਮ ਸੀ. 

 

ਕਵਿਤਾ

ਸਾਲ 2014-15 ਵਿੱਚ ਹੀ ਪਾਲੀ ਨੇ ਆਪਣੀ ਲੰਬੀ ਕਵਿਤਾ 'ਆਮ ਆਦਮੀ ਦੀ ਵਾਰ' ਮੁਕੰਮਲ ਕੀਤੀ, ਜਿਸਨੂੰ ਉਸਨੇ ਆਧੁਨਿਕ ਮਹਾਂ-ਕਾਵਿ ਦਾ ਰੂਪ ਦਿੱਤਾ. ਤਿੱਖੇ ਅਤੇ ਉਦਾਸ ਕਰ ਦੇਣ ਵਾਲੇ ਵਿਅੰਗ ਨਾਲ ਰਚੀ ਇਹ ਕਵਿਤਾ ਰਾਜਨੀਤੀ ਅਤੇ ਬਜਾਰ ਦੇ ਗੱਠਜੋੜ ਨਾਲ ਬਣੇ ਚੱਕਰਵਿਊ ਵਿੱਚ ਫੱਸ ਕੇ ਮਰਦੇ ਅਜੋਕੇ ਮਨੁੱਖ ਦਾ ਦਰਦਨਾਕ ਚਿੱਤਰ ਪ੍ਰਸਤੁਤ ਕਰਦੀ ਹੈ. ਇਹ ਚੱਕਰਵਿਊ ਉਸਦੇ ਬਾਹਰੀ ਜੀਵਨ ਉੱਤੇ ਇਸ ਤਰ੍ਹਾਂ ਦਬਾਅ ਪਾ ਰਿਹਾ ਹੈ ਕਿ ਉਸਦੇ ਅੰਦਰੋਂ ਸਭ ਕੁਝ ਟੁੱਟ ਗਿਆ ਹੈ. ਉਸਦੀ ਮਾਨਸਿਕਤਾ ਖੰਡਿਤ ਹੋ ਗਈ ਹੈ. ਉਹ ਇਸ ਸਿਸਟਮ ਦੇ ਖਿਲਾਫ਼ ਲੜਨਾ ਚਾਹੁੰਦਾ ਹੈ ਪਰ ਖ਼ੁਦ ਖਿਲਾਫ਼ ਲੜਦਾ ਹੈ ਤੇ ਖੁਦ ਨੂੰ ਮਾਰ ਕੇ ਆਪ ਮਰ ਜਾਂਦਾ ਹੈ.